Skip to Content

DCJ ਸਾਡੇ ਸਮਾਜ ਦੇ ਲੋਕਾਂ ਦੀ ਸਹਾਇਤਾ ਕਰਕੇ NSW ਵਿੱਚ ਮਜ਼ਬੂਤ ਭਾਈਚਾਰੇ ਦਾ ਨਿਰਮਾਣ ਕਰਨਾ ਚਾਹੁੰਦਾ ਹੈ, ਜਿਨ੍ਹਾਂ ਨੂੰ ਸਭ ਤੋਂ ਵੱਧ ਮਦਦ ਦੀ ਲੋੜ ਹੈ I

ਅਸੀਂ ਬੱਚਿਆਂ ਅਤੇ ਪਰਿਵਾਰਾਂ, ਅਪਾਹਜਤਾ ਵਾਲੇ ਵਿਅਕਤੀਆਂ, ਅਤੇ ਵੱਡੀ ਉਮਰ ਦੇ ਲੋਕਾਂ ਦੀ ਮਦਦ ਕਰਨ ਲਈ ਪ੍ਰੋਗਰਾਮ ਚਲਾਉਂਦੇ ਹਾਂ I.

ਅਸੀਂ ਕਮਜ਼ੋਰ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਦੇ ਹਾਂ I

DCJ ਕੋਲ NSW ਵਿੱਚ ਕਾਫ਼ੀ ਜ਼ਿਆਦਾ ਨੁਕਸਾਨ ਹੋਣ ਦੇ ਜੋਖਮ ਤੋਂ ਬੱਚਿਆਂ ਅਤੇ ਕਿਸ਼ੋਰਾਂ ਦੇ ਬਚਾਓ ਲਈ ਇੱਕ ਸੰਵਿਧਾਨਿਕ (ਕਾਨੂੰਨੀ) ਜ਼ਿੰਮੇਵਾਰੀ ਹੈ I ਇਸ ਨੂੰ ਪ੍ਰਾਪਤ ਕਰਨ ਲਈ, ਅਸੀਂ NSW ਦੇ ਹੋਰ ਸਰਕਾਰੀ ਵਿਭਾਗਾਂ, ਗੈਰ-ਸਰਕਾਰੀ ਸੰਸਥਾਵਾਂ (NGO's) ਅਤੇ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰਦੇ ਹਾਂ I

ਅਸੀਂ ਉਹਨਾਂ ਸੰਸਥਾਵਾਂ ਨੂੰ ਫੰਡ ਮੁਹੱਈਆ ਕਰਦੇ ਹਾਂ, ਜੋ ਬੱਚਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਦੀਆਂ ਹਨ I ਇਹ ਸਹਾਇਤਾ ਜਿੰਨ੍ਹਾਂ ਪ੍ਰੋਗਰਾਮਾਂ ਨੂੰ ਸ਼ਾਮਲ ਕਰਦੀ ਹੈ:

  • ਨਵੇਂ ਮਾਤਾ-ਪਿਤਾ ਦੀ ਮਦਦ ਕਰਨਾ, ਜੋ ਸ਼ਾਇਦ ਸੰਘਰਸ਼ ਕਰ ਰਹੇ ਹੋਣ
  • ਮਜ਼ਬੂਤ ਪਰਿਵਾਰ ਬਣਾਉਣ ਲਈ ਮਾਪਿਆਂ ਨੂੰ ਹਾਂ-ਪੱਖੀ ਪਾਲਣ-ਪੋਸ਼ਣ ਸਿਖਾਉਣਾ
  • ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਪਿਆਂ ਦੀ ਮਦਦ ਕਰਨਾ
  • ਮਾਨਸਿਕ ਸਿਹਤ ਦੇ ਮੁੱਦਿਆਂ, ਬੌਧਿਕ ਅਪਾਹਜਤਾ ਜਾਂ ਸਿੱਖਣ ਦੀਆਂ ਮੁਸ਼ਕਲਾਂ ਨਾਲ ਨਜਿੱਠਦੇ ਪਰਿਵਾਰਾਂ ਦੀ ਸਹਾਇਤਾ ਕਰਨਾ

DCJ ਅਜਿਹੇ ਬੱਚਿਆਂ ਅਤੇ ਕਿਸ਼ੋਰਾਂ ਦੀ ਦੇਖਭਾਲ ਕਰਨ ਲਈ ਧਨ ਦਿੰਦਾ ਹੈ, ਜੋ ਘਰ ਵਿਚ ਸੁਰੱਖਿਅਤ ਨਹੀਂ ਹਨ I ਇਸ ਵਿੱਚ ਪਾਲਣ ਅਤੇ ਰਿਸ਼ਤੇਦਾਰੀ ਦੀ ਦੇਖਭਾਲ ਸ਼ਾਮਲ ਹੈ I ਅਸੀਂ ਗੋਦ ਲੈਣ, ਸਰਪ੍ਰਸਤੀ ਅਤੇ ਸਥਾਈ ਦੇਖਭਾਲ ਦੇ ਵਿਕਲਪਾਂ ਦਾ ਸਮਰਥਨ ਵੀ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਜੀਵਨ ਵਿਚ ਬਿਹਤਰੀਨ ਸ਼ੁਰੂਆਤ ਮਿਲ ਸਕੇ I

ਜੇ ਤੁਹਾਨੂੰ ਚਿੰਤਾ ਹੈ ਕਿ ਕਿਸੇ ਬੱਚੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜਾਂ ਘਰ ਵਿੱਚ ਸੁਰੱਖਿਅਤ ਨਹੀਂ ਹੈ, ਤਾਂ ਤੁਸੀਂ 13 21 11 'ਤੇ ਹਫਤੇ ਦੇ 7 ਦਿਨ, ਕਿਸੇ ਵੀ ਸਮੇਂ, ਦਿਨ ਜਾਂ ਰਾਤ, Child Protection Helpline (ਬਾਲ ਸੁਰੱਖਿਆ ਦੀ ਮਦਦ ਲਾਈਨ) ਨੂੰ ਫ਼ੋਨ ਕਰ ਸਕਦੇ ਹੋ I

ਅਸੀਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਸਾਹਮਣਾ ਕਰਦੇ ਲੋਕਾਂ ਦੀ ਸਹਾਇਤਾ ਕਰਦੇ ਹਾਂ ।

ਜੇ ਤੁਹਾਡਾ ਸਾਥੀ, ਪਤੀ, ਪਿਤਾ ਜਾਂ ਘਰ ਵਿਚ ਕੋਈ ਹੋਰ ਵਿਅਕਤੀ ਤੁਹਾਨੂੰ ਡਰਾ ਰਿਹਾ ਹੈ ਅਤੇ ਤੁਹਾਡੇ ਜਾਂ ਤੁਹਾਡੇ ਬੱਚਿਆਂ ਪ੍ਰਤੀ ਦੁਰਵਿਵਹਾਰ ਜਾਂ ਹਿੰਸਕ ਕੰਮ ਕਰ ਰਿਹਾ ਹੈ, ਤਾਂ ਤੁਸੀਂ ਮਦਦ ਮੰਗ ਸਕਦੇ ਹੋ I Domestic Violence Line (ਘਰੇਲੂ ਹਿੰਸਾ ਲਾਈਨ)  1800 656 463 ਦਿਨ ਵਿਚ 24 ਘੰਟੇ, ਹਫ਼ਤੇ ਵਿਚ 7 ਦਿਨ ਖੁੱਲ੍ਹੀ ਰਹਿੰਦੀ ਹੈ I

ਅਸੀਂ ਉਨ੍ਹਾਂ ਲੋਕਾਂ ਲਈ ਸਹਾਇਤਾ ਵੀ ਮੁਹੱਈਆ ਕਰਦੇ ਹਾਂ ਜੋ ਘਰੇਲੂ ਅਤੇ ਪਰਿਵਾਰਕ ਹਿੰਸਾ ਅਤੇ ਦੁਰਵਿਵਹਾਰ ਤੋਂ ਬਾਹਰ ਨਿੱਲਕੇ ਹਨ, ਜਿਸ ਵਿੱਚ Staying Home Leaving Violence (ਸਟੇਇੰਗ ਹੋਮ ਨਿੱਕਲੇ ਹੋਮ) ਅਤੇ Start Safely (ਸਟਾਰਟ ਸੇਫਲੀ) ਨਾਮਕ ਸਹਾਇਤਾ ਕਰਨਾ ਸ਼ਾਮਲ ਹੈ I

ਜੇ ਤੁਸੀਂ ਇੱਕ ਬਜ਼ੁਰਗ ਵਿਅਕਤੀ (ਆਮ ਤੌਰ 'ਤੇ 65 ਸਾਲ ਦੀ ਉਮਰ ਤੋਂ ਵੱਧ) ਹੋ ਜੋ ਦੁਰਵਿਵਹਾਰ ਦਾ ਅਨੁਭਵ ਕਰ ਰਿਹਾ ਹੈ ਜਾਂ ਕਿਸੇ ਹੋਰ ਬਜ਼ੁਰਗ ਵਿਅਕਤੀ ਬਾਰੇ ਚਿੰਤਿਤ ਹੋ, ਜੋ ਦੁਰਵਿਵਹਾਰ ਦਾ ਸਾਹਮਣਾ ਕਰ ਰਿਹਾ ਹੋ ਸਕਦਾ ਹੈ, ਤਾਂ ਕਿਰਪਾ ਕਰਕੇ  1800 628 221 'ਤੇ Elder Abuse Helpline and Resource Unit  (ਬਜ਼ੁਰਗ ਦੁਰਵਿਵਹਾਰ ਹੈਲਪਲਾਈਨ ਅਤੇ ਸਰੋਤ ਇਕਾਈ) ਨੂੰ ਫ਼ੋਨ ਕਰੋ I

ਜੇਕਰ ਤੁਹਾਨੂੰ ਇਕ ਦੁਭਾਸ਼ੀਏ ਦੀ ਲੋੜ ਹੈ, ਸਭ ਤੋਂ ਪਹਿਲਾਂ 131 450 'ਤੇ ਫ਼ੋਨ ਕਰੋ, ਫਿਰ ਸੰਚਾਲਕ ਨੂੰ ਆਪਣੀ ਪਸੰਦੀਦਾ ਭਾਸ਼ਾ ਦੱਸੋ ਅਤੇ Elder Abuse Helpline (ਬਜ਼ੁਰਗ ਦੁਰਵਿਵਹਾਰ ਹੈਲਪਲਾਈਨ) ਨਾਲ ਗੱਲ ਕਰਵਾਉਣ ਲਈ ਆਖੋ I Elder Abuse Helpline (ਬਜ਼ੁਰਗ ਦੁਰਵਿਵਹਾਰ ਹੈਲਪਲਾਈਨ) ਇਕ ਮੁਫਤ ਅਤੇ ਗੁਪਤ ਸੇਵਾ ਹੈ ਜੋ ਦੁਰਵਿਵਹਾਰ ਦਾ ਸਾਹਮਣਾ ਕਰਨ ਵਾਲੇ ਬਜ਼ੁਰਗਾਂ ਦੀ ਸਹਾਇਤਾ ਕਰਨ ਲਈ ਸਲਾਹ ਅਤੇ ਰੈਫ਼ਰਲ ਮੁਹੱਈਆ ਕਰਦੀ ਹੈ I

ਅਸੀਂ ਯੋਗ ਵਿਅਕਤੀਆਂ ਲਈ ਰਿਹਾਇਸ਼ੀ ਮੱਦਦ ਅਤੇ ਸਹਾਇਤਾ ਮੁਹੱਈਆ ਕਰਦੇ ਹਾਂ।

ਅਸੀਂ ਉਨ੍ਹਾਂ ਲੋਕਾਂ ਨੂੰ ਸਹਾਇਤਾ ਅਤੇ ਸੇਵਾਵਾਂ ਮੁਹੱਈਆ ਕਰਦੇ ਹਾਂ, ਜਿਨ੍ਹਾਂ ਨੂੰ ਰਿਹਾਇਸ਼ ਦੇ ਲਈ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਯੋਗਤਾ ਦੇ ਮਾਪਦੰਡ ਪੂਰੇ ਕਰਦੇ ਹਨ. ਸਾਡੀਆਂ ਸੇਵਾਵਾਂ ਵਿੱਚ ਸ਼ਾਮਲ ਹਨ:

  • ਵਿੱਤੀ ਸਹਾਇਤਾ ਉਨ੍ਹਾਂ ਲੋਕਾਂ ਲਈ ਜੋ ਕਿਰਾਇਆ ਦੇਣ ਲਈ ਜੱਦੋ-ਜਹਿਦ ਕਰ ਰਹੇ ਹਨ ਜਾਂ ਜੋ ਕਿਰਾਏ ਦੇਣਾ ਸ਼ੁਰੂ ਕਰਨਾ ਚਾਹੁੰਦੇ ਹਨ
  • ਜਨਤਕ ਰਿਹਾਇਸ਼, ਕਮਿਊਨਿਟੀ ਹਾਊਸਿੰਗ ਅਤੇ ਅਬਉਰਿਜਨਲ ਹਾਊਸਿੰਗ ਸਮੇਤ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਲੋਕਾਂ ਲਈ ਰਹਿਣ ਲਈ ਸਸਤੇ ਸਥਾਨ ਮੁਹੱਈਆ ਕਰਦਾ ਹੈ I ਇਸ ਕਿਸਮ ਦੀ ਰਿਹਾਇਸ਼ੀ ਸਹਾਇਤਾ ਨੂੰ "ਸੋਸ਼ਲ ਹਾਊਸਿੰਗ (ਸਮਾਜਿਕ ਰਿਹਾਇਸ਼)" ਕਿਹਾ ਜਾਂਦਾ ਹੈ I
  • ਜ਼ਿੰਦਗੀ 'ਚ ਵਧੀਆ ਪ੍ਰਾਪਤੀ ਲਈ ਸਮਾਜਿਕ ਰਿਹਾਇਸ਼ ਵਿਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਪ੍ਰੋਗਰਾਮ

ਸੇਵਾਵਾਂ ਨੂੰ ਲੈਣ ਲਈ ਤੁਹਾਨੂੰ ਕੁਝ ਪਾਤਰਤਾ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ I ਵਧੇਰੇ ਜਾਣਕਾਰੀ ਲਈ, ਰਿਹਾਇਸ਼ੀ  ਸੰਪਰਕ ਕੇਂਦਰ ਨੂੰ 1800 422 322 'ਤੇ ਫ਼ੋਨ ਕਰੋ

ਜੇ ਤੁਸੀਂ ਬੇਘਰ ਹੋ ਜਾਂ ਬੇਘਰੇ ਹੋਣ ਦਾ ਖਤਰਾ ਹੋਣ ਕਰਕੇ ਥੋੜੇ ਸਮੇਂ ਲਈ ਠਹਿਰਨ ਦੀ ਜਗ੍ਹਾ ਦੀ ਲੋੜ ਹੈ, ਤਾਂ  1800 152 152 ਤੇ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਸੰਪਰਕ ਕਰੋ I

ਤੁਰੰਤ ਮਦਦ ਲਈ ਫੋਨ ਨੰਬਰ

ਸਥਿਤੀ ਸੰਪਰਕ ਕਰੋਸਮਾਂ
ਜੇ ਤੁਸੀਂ ਬੇਘਰੇ ਹੋ ਜਾਂ ਰਹਿਣ ਲਈ ਅਸਥਾਈ ਜਗ੍ਹਾ ਦੀ ਲੋੜ ਹੈ Link2Home
1800 152 152
24/7
ਘਰੇਲੂ ਅਤੇ ਪਰਿਵਾਰਕ ਹਿੰਸਾ NSW ਘਰੇਲੂ ਹਿੰਸਾ ਲਾਈਨ
1800 656 463
24/7
ਬਾਲ ਦੁਰਵਿਹਾਰ ਜਾਂ ਅਣਗਹਿਲੀ ਦੀ ਰਿਪੋਰਟ ਕਰੋ ਬਾਲ ਸੁਰੱਖਿਆ ਹੈਲਪਲਾਈਨ
13 21 11
24/7
ਜੋਖਮ ’ਤੇ ਬਜ਼ੁਰਗ ਵਿਅਕਤੀ ਬਜ਼ੁਰਗ ਦੁਰਵਿਵਹਾਰ ਹੈਲਪਲਾਈਨ
1800 628 221
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ - ਸ਼ਾਮ 5 ਵਜੇ
ਐਮਰਜੈਂਸੀ NSW ਪੁਲਿਸ ਜਾਂ ਐਂਬੂਲੈਂਸ
000
24/7

ਦੁਭਾਸ਼ੀਏ ਅਤੇ ਅਨੁਵਾਦ ਸੇਵਾਵਾਂ

ਜੇ ਤੁਸੀਂ DCJ ਸੇਵਾਵਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ ਪਰ ਅੰਗ੍ਰੇਜ਼ੀ ਨਹੀਂ ਬੋਲਦੇ ਜਾਂ ਅੰਗਰੇਜ਼ੀ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਹੇਠਲੀਆ ਦੁਭਾਸ਼ੀਏ ਅਤੇ ਅਨੁਵਾਦ ਸੇਵਾਵਾਂ ਦੀ ਵਰਤੋਂ ਕਰੋ I

ਹਾਊਸਿੰਗ ਮਾਮਲਿਆਂ ਲਈ:
All Graduates  ਅਨੁਵਾਦ ਅਤੇ ਦੁਭਾਸ਼ੀਆ ਸੇਵਾ: 1300 652 488
(All Graduates ਹਾਊਸਿੰਗ ਪ੍ਰਦਾਤਾ ਨੂੰ ਫੋਨ ਕਰਕੇ ਅਤੇ ਤੁਹਾਡੇ ਲਈ ਮੁਫਤ ਵਿਆਖਿਆ ਕਰਨਗੇ).
ਵਧੇਰੇ ਜਾਣਨ ਲਈ, All Graduates ਦੀ ਵੈੱਬਸਾਈਟ ਵੇਖੋ: http://www.allgraduates.com.au

ਹੋਰ ਮਾਮਲਿਆਂ ਲਈ:
Translating and Interpreting Service (TIS National- ਅਨੁਵਾਦ ਅਤੇ ਦੁਭਾਸ਼ੀਆ ਸੇਵਾ -TIS ਨੈਸ਼ਨਲ) 131 450
(ਇਹ ਸੇਵਾ 150 ਤੋਂ ਵੱਧ ਭਾਸ਼ਾਵਾਂ ਨੂੰ ਸ਼ਾਮਿਲ ਕਰਦੀ ਹੈ I ਇਹ ਇੱਕ ਮੁਫ਼ਤ ਸੇਵਾ ਹੈ I).
ਹੋਰ ਜਾਣਨ ਲਈ, TIS ਵੈਬਸਾਈਟ ਤੇ ਜਾਓ: https://www.tisnational.gov.au

  • ਇੰਟਰਵਿਊ ਕਰਦਿਆਂ ਅਤੇ ਗੁੰਝਲਦਾਰ ਮਾਮਲਿਆਂ ਜਾਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਗੱਲ ਕਰਨ ਵੇਲੇ ਯੋਗਤਾ ਪ੍ਰਾਪਤ ਦੁਭਾਸ਼ੀਆ ਮੁਹੱਈਆ ਕਰਨਾ DCJ ਦੀ ਇੱਕ ਜ਼ਿੰਮੇਵਾਰੀ ਹੈ I
  • ਜ਼ਿਆਦਾਤਰ ਮਾਮਲਿਆਂ ਵਿੱਚ, ਪਰਿਵਾਰ ਅਤੇ ਦੋਸਤ ਦੁਭਾਸ਼ੀਏ ਦੇ ਤੌਰ 'ਤੇ ਕੰਮ ਨਹੀਂ ਕਰ ਸਕਦੇ ਪਰ ਉਹ ਇੱਕ ਇੰਟਰਵਿਊ ਜਾਂ ਮੀਟਿੰਗ ਦੇ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਰਹਿ ਸਕਦੇ ਹਨ I
  • ਜੇਕਰ DCJ ਨੂੰ ਇਕ ਯੋਗਤਾ ਪ੍ਰਾਪਤ ਟੈਲੀਫ਼ੋਨ ਜਾਂ ਸਥਾਨ 'ਤੇ ਮੌਜੂਦ ਦੁਭਾਸ਼ੀਆ ਨਹੀਂ ਮਿਲਦਾ ਹੈ ਕੇਵਲ ਤਾਂ ਹੀ ਪਰਿਵਾਰ ਅਤੇ ਦੋਸਤ ਇਕ ਦੁਭਾਸ਼ੀਏ ਵਜੋਂ ਕੰਮ ਕਰ ਸਕਦੇ ਹਨ I
Was this content useful?
Your rating will help us improve the website.
Last updated: 20 Mar 2023